ਵਿਸਾਖੀ ਮੌਕੇ ਨਿਊਯਾਰਕ ਦੇ ਟਾਈਮਜ਼ ਸਕੁਏਰ ਵਿਖੇ ਸਮਾਗਮ

ਨਿਊਯਾਰਕ, 17 ਅਪ੍ਰੈਲ (ਏਜੰਸੀ)-ਅਮਰੀਕਾ ਵਿਚ ਨਿਊਯਾਰਕ ਦਾ ਮਸ਼ਹੂਰ ਟਾਈਮਜ਼ ਸਕੁਏਰ ਉਸ ਸਮੇਂ ਖਾਲਸਾਈ ਰੰਗ ‘ਚ ਰੰਗਿਆ ਗਿਆ ਜਦੋਂ ਇਥੇ ਸਿੱਖ ਭਾਈਚਾਰੇ ਦੇ ਹਜ਼ਾਰਾਂ ਲੋਕਾਂ ਨੇ ਵਿਸਾਖੀ ਮਨਾਉਣ ਅਤੇ ਨਫਰਤੀ ਅਪਰਾਧ ਦੇ ਨਾਲ ਭੇਦਭਾਵ ਦੀਆਂ ਵੱਧਦੀਆਂ ਘਟਨਾਵਾਂ ਦੇ ਮੱਦੇਨਜ਼ਰ ਸਿੱਖ ਧਰਮ ਪ੍ਰਤੀ ਅਮਰੀਕੀ ਨਾਗਰਿਕਾਂ ਨੂੰ ਜਾਣੂੰ ਕਰਵਾਉਣ ਦੇ ਲਈ ਇਕ ਸਮਾਗਮ ਕਰਵਾਇਆ | ਇਸ ਮੌਕੇ ਭਾਰਤ ਦੇ ਦਿੱਗਜ਼ ਐਥਲੀਟ ਅਤੇ ਉਡਣਾ ਸਿੱਖ ਮਿਲਖਾ ਸਿੰਘ ਨੇ ਵੀ ਹਾਜ਼ਰੀ ਲਗਵਾਈ | ਉਨ੍ਹਾਂ ਸਿੱਖ ਭਾਈਚਾਰੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਸਿੱਖਾਂ ਦੇ ਇਤਿਹਾਸ ਦੇ ਮਹੱਤਵ ਬਾਰੇ ਅਮਰੀਕਾ ਦੀ ਨੌਜਵਾਨ ਪੀੜੀ ਨੂੰ ਜਾਣੰੂ ਕਰਵਾਉਣ | ਇਸ ਮੌਕੇ ਦਸਤਾਰ ਦਿਵਸ ਵੀ ਮਨਾਇਆ ਗਿਆ | ਸੈਂਕੜੇ ਸੈਲਾਨੀਆਂ ਅਤੇ ਬੱਚਿਆਂ ਨੇ ਸਿੱਖ ਭਾਈਚਾਰੇ ਦੇ ਮੈਂਬਰਾਂ ਤੋਂ ਦਸਤਾਰਾਂ ਬਨਵਾਈਆਂ ਅਤੇ ਉਹ ਮਿਲਖਾ ਸਿੰਘ ਨਾਲ ਤਸਵੀਰ ਖਿਚਵਾਉਣ, ਸੈਲਫੀ ਲੈਣ ਦੇ ਲਈ ਕਾਫੀ ਉਤਸ਼ਾਹਿਤ ਨਜ਼ਰ ਆਏ | ਮਿਲਖਾ ਸਿੰਘ ਕੈਨੇਡਾ ਤੋਂ ਇਸ ਸਮਾਗਮ ‘ਚ ਸ਼ਾਮਿਲ ਹੋਣ ਲਈ ਇਥੇ ਆਏ ਸਨ | ਇਸ ਮੌਕੇ ਮਿਲਖਾ ਸਿੰਘ ਨੇ ਕਿਹਾ ਕਿ ਪੂਰੀ ਦੁਨੀਆ ‘ਚ ਸਿੱਖ ਦਸਤਾਰ ਕਰਕੇ ਹੀ ਜਾਣਿਆ ਜਾਂਦਾ ਹੈ | ਉਨ੍ਹਾਂ ਕਿਹਾ ਕਿ ਮਿਲਖਾ ਸਿੰਘ ਨੂੰ ‘ਉਡਣਾ ਸਿੱਖ’ ਇਸ ਲਈ ਕਿਹਾ ਜਾਂਦਾ ਹੈ ਕਿ ਕਿਉਂਕਿ ਮੇਰੇ ਸਿਰ ‘ਤੇ ਦਸਤਾਰ ਹੈ ਅਤੇ ਚਿਹਰੇ ‘ਤੇ ਦਾੜੀ ਹੈ ਅਤੇ ਇਹ ਉਸ ਸਨਮਾਨ ਅਤੇ ਪਹਿਚਾਣ ਦੀ ਵਜਾ ਹੈ, ਜੋ ਮੈਨੂੰ ਦੁਨੀਆ ਭਰ ‘ਚ ਮਿਲਦੀ ਹੈ | ਸਮਾਜ ਸੇਵੀ – See more at: http://beta.ajitjalandhar.com/news/20160418/6/1310340.cms#1310340

 

Leave Comment

Your email address will not be published. Required fields are marked *